Independent Mental Health Advocacy (ਇੰਡੀਪੈਂਡੈਂਟ ਮੈਂਟਲ ਹੈਲਥ ਐਡਵੋਕੇਸੀ, IMHA) ਤੁਹਾਡੇ ਅਧਿਕਾਰਾਂ ਨੂੰ ਜਾਣਨ ਅਤੇ ਆਪਣੀ ਗੱਲ ਕਹਿਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੀ ਹੈ। IMHA ਉਹਨਾਂ ਲੋਕਾਂ ਲਈ ਇੱਕ ਮੁਫ਼ਤ ਅਤੇ ਗੁਪਤ ਵਕਾਲਤ ਸੇਵਾ ਹੈ ਜੋ:
- ਲਾਜ਼ਮੀ ਇਲਾਜ ਪ੍ਰਾਪਤ ਕਰ ਰਹੇ ਹਨ, ਜਾਂ
- ਲਾਜ਼ਮੀ ਇਲਾਜ ਪ੍ਰਾਪਤ ਕਰਨ ਬਾਰੇ ਚਿੰਤਤ ਹਨ।
IMHA ਉਹ ਸੇਵਾ ਹੈ ਜੋ Victoria Legal Aid ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਪਰ ਇਹ ਕੋਈ ਕਾਨੂੰਨੀ ਸੇਵਾ ਨਹੀਂ ਹੈ। IMHA ਮਾਨਸਿਕ ਸਿਹਤ ਸੇਵਾਵਾਂ ਤੋਂ ਵੱਖਰੀ ਖੁਦਮੁਖਤਿਆਰ ਸੇਵਾ ਹੈ।
ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ
1 ਸਤੰਬਰ 2023 ਤੋਂ, Mental Health and Wellbeing Act 2022 (ਮਾਨਸਿਕ ਸਿਹਤ ਅਤੇ ਤੰਦਰੁਸਤੀ ਐਕਟ 2022) (Vic) ਅਨੁਸਾਰ ਜਦੋਂ ਤੁਸੀਂ ਲਾਜ਼ਮੀ ਇਲਾਜ ਪ੍ਰਾਪਤ ਕਰ ਰਹੇ ਹੋਵੋਗੇ ਤਾਂ ਸਾਨੂੰ ਮੁੱਖ ਸਮਿਆਂ 'ਤੇ ਸੂਚਿਤ ਕੀਤਾ ਜਾਵੇਗਾ। ਇਸ ਬਾਰੇ ਹੋਰ ਜਾਣੋ ਕਿ ‘IMHA ਨੂੰ ਕਦੋਂ ਸੂਚਿਤ ਕੀਤਾ ਜਾਵੇਗਾ? ’।
ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਜਦੋਂ ਤੱਕ ਕਿ ਤੁਸੀਂ ਸਾਨੂੰ ਸੰਪਰਕ ਨਾ ਕਰਨ ਲਈ ਨਹੀਂ ਕਹਿੰਦੇ ਹੋ। ਜਦੋਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ, ਤਾਂ ਅਸੀਂ ਦੱਸਾਂਗੇ ਕਿ ਅਸੀਂ ਕੀ ਕਰਦੇ ਹਾਂ, ਅਤੇ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਕੀ ਤੁਸੀਂ ਸਾਡੀਆਂ ਸੇਵਾਵਾਂ ਚਾਹੁੰਦੇ ਹੋ ਜਾਂ ਨਹੀਂ। ਸਿੱਖੋ ਕਿ ਸਾਨੂੰ ਆਪਣੇ ਨਾਲ ਸੰਪਰਕ ਨਾ ਕਰਨ ਲਈ ਕਿਵੇਂ ਦੱਸਣਾ ਹੈ।
ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਜੇਕਰ ਤੁਸੀਂ ਇਸ ਸਮੇਂ ਲਾਜ਼ਮੀ ਇਲਾਜ ਪ੍ਰਾਪਤ ਨਹੀਂ ਕਰ ਰਹੇ ਹੋ ਪਰ ਲਾਜ਼ਮੀ ਇਲਾਜ ਪ੍ਰਾਪਤ ਕਰਨ ਸੰਬੰਧੀ ਚਿੰਤਤ ਹੋ, ਤਾਂ ਵੀ ਤੁਸੀਂ IMHA ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹੋ। ਤੁਹਾਨੂੰ ਸਾਡੇ ਨਾਲ ਸਿੱਧਾ ਸੰਪਰਕ ਕਰਨ ਦੀ ਲੋੜ ਹੋਵੇਗੀ ਕਿਉਂਕਿ ਸਾਨੂੰ ਸੂਚਿਤ ਨਹੀਂ ਕੀਤਾ ਗਿਆ ਹੋਵੇਗਾ। ਤੁਸੀਂ ਸਾਨੂੰ 1300 947 820 'ਤੇ ਫ਼ੋਨ ਕਰ ਸਕਦੇ ਹੋ, ਜਾਂ contact@imha.vic.gov.au'ਤੇ ਈ-ਮੇਲ ਭੇਜ ਸਕਦੇ ਹੋ। ਸਾਡੇ ਨਾਲ ਸੰਪਰਕ ਕਰਨ ਬਾਰੇ ਹੋਰ ਜਾਣੋ। ਤੁਸੀਂ ਸਾਡੇ ਨਾਲ ਆਪਣੀ ਭਾਸ਼ਾ ਵਿੱਚ ਵੀ ਗੱਲ ਕਰ ਸਕਦੇ ਹੋ।
ਲਾਜ਼ਮੀ ਇਲਾਜ ਪ੍ਰਾਪਤ ਕਰਨ ਬਾਰੇ ਲੋਕਾਂ ਦੇ ਚਿੰਤਤ ਹੋਣ ਦੇ ਆਮ ਕਾਰਨਾਂ ਵਿੱਚ ਇਹ ਮਹਿਸੂਸ ਕਰਨਾ ਸ਼ਾਮਲ ਹੈ ਕਿ ਤੁਸੀਂ ਆਪਣੀ ਇਲਾਜ ਕਰਨ ਵਾਲੀ ਟੀਮ ਨਾਲ ਅਸਹਿਮਤ ਨਹੀਂ ਹੋ ਸਕਦੇ ਹੋ, ਜਾਂ ਤੁਹਾਡੀ ਇਲਾਜ ਕਰਨ ਵਾਲੀ ਟੀਮ ਨੇ ਕਿਹਾ ਹੈ ਕਿ ਜੇਕਰ ਤੁਸੀਂ ਕੁੱਝ ਨਹੀਂ ਕਰਦੇ ਹੋ ਤਾਂ ਤੁਹਾਨੂੰ ਲਾਜ਼ਮੀ ਇਲਾਜ 'ਤੇ ਪਾ ਦਿੱਤਾ ਜਾਵੇਗਾ।
IMHA ਤੁਹਾਡੀ ਮੱਦਦ ਕਿਵੇਂ ਕਰ ਸਕਦਾ ਹੈ
ਅਸੀਂ ਇਨ੍ਹਾਂ ਨਾਲ ਤੁਹਾਡੀ ਮੱਦਦ ਕਰ ਸਕਦੇ ਹਾਂ:
- ਤੁਹਾਡੇ ਮੁਲਾਂਕਣ, ਇਲਾਜ, ਦੇਖਭਾਲ ਅਤੇ ਸਿਹਤਯਾਬੀ ਬਾਰੇ ਜਾਣਕਾਰੀ ਨੂੰ ਸਮਝਣ ਲਈ
- ਤੁਹਾਡੇ ਮੁਲਾਂਕਣ, ਇਲਾਜ ਅਤੇ ਦੇਖਭਾਲ ਬਾਰੇ ਫ਼ੈਸਲੇ ਲੈਣ ਲਈ
- ਆਪਣੇ ਅਧਿਕਾਰਾਂ ਨੂੰ ਸਮਝਣ ਅਤੇ ਵਰਤਣ ਲਈ
- ਤਰਜੀਹਾਂ ਬਾਰੇ ਅਗਾਊਂ ਬਿਆਨ ਦੇਣ ਲਈ
- ਇੱਕ ਨਾਮਜ਼ਦ ਸਹਾਇਕ ਵਿਅਕਤੀ ਨੂੰ ਨਿਯੁਕਤ ਕਰਨ ਲਈ
- ਕਿਸੇ ਹੋਰ ਮਨੋਵਿਗਿਆਨਿਕ ਤੋਂ ਦੂਜੀ ਰਾਏ ਲੈਣ ਲਈ
- ਕਾਨੂੰਨੀ ਸਲਾਹ ਲੈਣ ਲਈ
- Mental Health Tribunal (ਮਾਨਸਿਕ ਸਿਹਤ ਟ੍ਰਿਬਿਊਨਲ) ਨੂੰ ਅਰਜ਼ੀ ਦੇਣ ਲਈ
- ਮਾਨਸਿਕ ਸਿਹਤ ਅਤੇ ਤੰਦਰੁਸਤੀ ਸੇਵਾ ਪ੍ਰਣਾਲੀ ਨੂੰ ਸਮਝਣ ਅਤੇ ਇਸ ਤੱਕ ਪਹੁੰਚ ਕਰਨ ਲਈ
- ਤੁਹਾਡੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਸੇਵਾਵਾਂ ਅਤੇ ਹੋਰਾਂ ਲਈ ਤੁਹਾਡੇ ਫ਼ੈਸਲਿਆਂ, ਵਿਚਾਰਾਂ ਅਤੇ ਤਰਜੀਹਾਂ ਨੂੰ ਪ੍ਰਗਟ ਕਰਨ ਲਈ
- ਸ਼ਿਕਾਇਤ ਕਰਨ ਲਈ।
ਅਸੀਂ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ ਤਾਂ ਜੋ ਤੁਸੀਂ ਸਾਡੇ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰ ਸਕੋ । ਤੁਸੀਂ 131 450 'ਤੇ Translating and Interpreting Service (ਟਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ) (TIS) ਨੂੰ ਵੀ ਫ਼ੋਨ ਕਰ ਸਕਦੇ ਹੋ ਅਤੇ ਸਾਡੇ ਨਾਲ ਸੰਪਰਕ ਕਰਨ ਲਈ ਕਹਿ ਸਕਦੇ ਹੋ।
IMHA ਤੁਹਾਡੀ ਸਹਿਮਤੀ ਨਾਲ ਤੁਹਾਡੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਸੇਵਾ ਨੂੰ ਤੁਹਾਡੇ ਵਿਚਾਰ ਪੇਸ਼ ਕਰ ਸਕਦਾ ਹੈ। ਤੁਹਾਡਾ IMHA ਐਡਵੋਕੇਟ:
- ਤੁਹਾਡੇ ਦੁਆਰਾ ਨਿਰਦੇਸ਼ਿਤ ਕੀਤੇ ਅਨੁਸਾਰ ਕੰਮ ਕਰੇਗਾ
- ਤੁਹਾਡੀ ਸਹਿਮਤੀ ਤੋਂ ਬਗ਼ੈਰ ਕੋਈ ਕਾਰਵਾਈ ਨਹੀਂ ਕਰੇਗਾ
- ਜੇਕਰ ਤੁਸੀਂ ਘੱਟੋ-ਘੱਟ 16 ਸਾਲ ਦੀ ਉਮਰ ਦੇ ਹੋ, ਤਾਂ ਤੁਹਾਡੀ ਅਗਵਾਈ ਇਸ ਸੋਚ ਨਾਲ ਨਹੀਂ ਕੀਤੀ ਜਾਵੇਗੀ ਕਿ ਹੋਰ ਲੋਕ ਕੀ ਸੋਚਦੇ ਹਨ ਕਿ ਤੁਹਾਡੇ ਹਿੱਤ ਵਿੱਚ ਕੀ ਹੈ। ਜੇਕਰ ਤੁਹਾਡੀ ਉਮਰ 15 ਸਾਲ ਜਾਂ ਇਸ ਤੋਂ ਘੱਟ ਹੈ, ਤਾਂ IMHA ਤੁਹਾਡੇ ਵਿਚਾਰਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਤੁਹਾਡੇ ਪਰਿਵਾਰ, ਦੇਖਭਾਲ ਕਰਨ ਵਾਲਿਆਂ ਅਤੇ ਸਮਰਥਕਾਂ ਨਾਲ ਕੰਮ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਸਰਬੋਤਮ ਹਿੱਤ ਸੁਰੱਖਿਅਤ ਹਨ।
ਸਾਨੂੰ ਆਪਣੇ ਨਾਲ ਸੰਪਰਕ ਨਾ ਕਰਨ ਲਈ ਸੂਚਿਤ ਕਰੋ
ਤੁਹਾਨੂੰ ਆਪਣੇ ਬਾਰੇ ਪਛਾਣ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ ਤਾਂ ਜੋ ਅਸੀਂ ਇਹ ਯਕੀਨੀ ਬਣਾ ਸਕੀਏ ਕਿ ਅਸੀਂ:
- ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੀਏ, ਅਤੇ
- ਤੁਹਾਡੇ ਲਾਜ਼ਮੀ ਇਲਾਜ ਬਾਰੇ ਸਾਨੂੰ ਪ੍ਰਾਪਤ ਹੋਈ ਜਾਣਕਾਰੀ ਨੂੰ ਮਿਟਾ ਦੇਈਏ।
ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਸਾਡੇ ਪ੍ਰਸ਼ਾਸਨਿਕ ਸਟਾਫ਼ ਦੁਆਰਾ ਸੰਭਾਲਿਆ ਜਾਵੇਗਾ। ਇਸ ਬਾਰੇ ਹੋਰ ਜਾਣੋ ਕਿ ਅਸੀਂ ਨਿੱਜੀ ਜਾਣਕਾਰੀ ਦੀ ਸੰਭਾਲ ਅਤੇ ਤੁਹਾਡੀ ਗੁਪਤਤਾ ਦੀ ਸੁਰੱਖਿਆ ਕਿਵੇਂ ਕਰਦੇ ਹਾਂ।
ਸਾਨੂੰ ਤੁਹਾਡੇ ਨਾਲ ਸੰਪਰਕ ਨਾ ਕਰਨ ਬਾਰੇ ਸੂਚਿਤ ਕਰਨ ਲਈ:
- (03) 9093 3701 'ਤੇ ਫ਼ੋਨ ਕਰੋ
- ਔਪਟ-ਆਊਟ ਫਾਰਮ ਭਰੋ
- ਕਾਗਜ਼ੀ ਰੂਪ ਵਿੱਚ ਫਾਰਮ ਨੂੰ ਭਰੋ ਅਤੇ ਇਸਨੂੰ admin@imha.vic.gov.au ਜਾਂ ਡਾਕ ਰਾਹੀਂ ਹੇਠਲੇ ਪਤੇ ‘ਤੇ ਭੇਜੋ:
- Independent Mental Health Advocacy
GPO Box 4380
Melbourne VIC 3001
- Independent Mental Health Advocacy
ਤੁਸੀਂ ਕਿਸੇ ਸਟਾਫ਼ ਮੈਂਬਰ ਜਾਂ ਸਮਰਥਕ ਨੂੰ ਫਾਰਮ ਜਮ੍ਹਾਂ ਕਰਾਉਣ ਵਿੱਚ ਮੱਦਦ ਕਰਨ ਲਈ ਕਹਿ ਸਕਦੇ ਹੋ।
ਜੇ ਤੁਸੀਂ ਬਾਅਦ ਵਿੱਚ ਆਪਣਾ ਮਨ ਬਦਲ ਲੈਂਦੇ ਹੋ ਅਤੇ ਚਾਹੁੰਦੇ ਹੋ ਕਿ ਜਦੋਂ ਤੁਸੀਂ ਲਾਜ਼ਮੀ ਇਲਾਜ ਪ੍ਰਾਪਤ ਕਰ ਰਹੇ ਹੋ ਤਾਂ IMHA ਦੁਆਰਾ ਤੁਹਾਨੂੰ ਸੰਪਰਕ ਕੀਤਾ ਜਾਵੇ, ਤਾਂ ਤੁਸੀਂ ਇਹ ਕਰ ਸਕਦੇ ਹੋ:
- 1300 947 820 'ਤੇ ਫ਼ੋਨ ਕਰੋ
- ਈ-ਮੇਲ contact@imha.vic.gov.au
- ਹੋਰ ਜਾਣੋ ਕਿ ਸਾਡੇ ਨਾਲ ਕਿਵੇਂ ਸੰਪਰਕ ਕਰਨਾ ਹੈ
IMHA ਨੂੰ ਕਦੋਂ ਸੂਚਿਤ ਕੀਤਾ ਜਾਵੇਗਾ?
IMHA ਨੂੰ ਸੂਚਿਤ ਕੀਤਾ ਜਾਵੇਗਾ ਜੇਕਰ:
- ਤੁਹਾਨੂੰ ਅਸਥਾਈ ਇਲਾਜ ਆਰਡਰ, ਜਾਂ ਇਲਾਜ ਆਰਡਰ 'ਤੇ ਰੱਖਿਆ ਗਿਆ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਫੋਰੈਂਸਿਕ ਜਾਂ ਸੁਰੱਖਿਆ ਅਧੀਨ ਮਰੀਜ਼ ਹੋ
- ਤੁਹਾਡੇ ਸੰਚਾਰ ਦੇ ਅਧਿਕਾਰ 'ਤੇ ਪਾਬੰਦੀ ਲਗਾਈ ਗਈ ਹੈ
- ਤੁਹਾਡਾ ਅਸਥਾਈ ਇਲਾਜ ਆਰਡਰ, ਜਾਂ ਇਲਾਜ ਆਰਡਰ, ਕਮਿਊਨਿਟੀ ਤੋਂ ਇਨਪੇਸ਼ੈਂਟ ਜਾਂ ਇਨਪੇਸ਼ੈਂਟ ਤੋਂ ਕਮਿਊਨਿਟੀ ਵਿੱਚ ਬਦਲਿਆ ਗਿਆ ਹੈ
- ਤੁਹਾਡਾ ਅਸਥਾਈ ਇਲਾਜ ਆਰਡਰ ਜਾਂ ਇਲਾਜ ਆਰਡਰ ਮੁਅੱਤਲ ਜਾਂ ਰੱਦ ਕਰ ਦਿੱਤਾ ਗਿਆ ਹੈ
- ਤੁਹਾਡੀ Mental Health Tribunal ਦੀ ਸੁਣਵਾਈ ਤੈਅ ਹੋਈ ਹੈ
- ਜੇਕਰ ਇੱਕ ਪਾਬੰਦੀਸ਼ੁਦਾ ਦਖਲਅੰਦਾਜ਼ੀ ਵਰਤੀ ਜਾਂਦੀ ਹੈ, ਜਿਵੇਂ ਕਿ ਜੇ ਤੁਹਾਨੂੰ ਇਕਾਂਤ ਵਿੱਚ ਰੱਖਿਆ ਜਾਂਦਾ ਹੈ, ਜਾਂ ਸਰੀਰਕ ਜਾਂ ਰਸਾਇਣਕ ਤੌਰ 'ਤੇ ਰੋਕਿਆ ਜਾਂਦਾ ਹੈ
- ਜੇਕਰ ਤੁਹਾਡਾ ਆਰਡਰ ਤੁਹਾਨੂੰ ਕਿਸੇ ਹੋਰ ਨਿਰਧਾਰਤ ਮਾਨਸਿਕ ਸਿਹਤ ਸੇਵਾ 'ਤੇ ਇਲਾਜ ਲਈ ਭੇਜੇ ਜਾਣ ਲਈ ਬਦਲਦਾ ਹੈ।
ਜੇਕਰ ਤੁਸੀਂ ਸੁਰੱਖਿਆ ਅਧੀਨ ਮਰੀਜ਼ ਹੋ, ਤਾਂ IMHA ਨੂੰ ਤਾਂ ਵੀ ਸੂਚਿਤ ਕੀਤਾ ਜਾਵੇਗਾ ਜੇਕਰ:
- ਤੁਹਾਨੂੰ ਕਿਸੇ ਨਿਰਧਾਰਤ ਮਾਨਸਿਕ ਸਿਹਤ ਸੇਵਾ 'ਤੇ ਦਾਖ਼ਲ ਕੀਤਾ ਜਾਂਦਾ ਹੈ, ਜਾਂ ਉਸ ਵਿੱਚ ਲਿਜਾਇਆ ਜਾਂਦਾ ਹੈ
- ਤੁਹਾਨੂੰ ਵਾਪਸ ਜੇਲ੍ਹ ਭੇਜ ਦਿੱਤਾ ਜਾਂਦਾ ਹੈ।
ਜੇਕਰ ਤੁਸੀਂ ਕੋਈ ਫੋਰੈਂਸਿਕ ਮਰੀਜ਼ ਹੋ, ਤਾਂ ਵੀ IMHA ਨੂੰ ਸੂਚਿਤ ਕੀਤਾ ਜਾਵੇਗਾ ਜੇਕਰ:
- ਤੁਹਾਨੂੰ ਕਿਸੇ ਨਿਰਧਾਰਤ ਮਾਨਸਿਕ ਸਿਹਤ ਸੇਵਾ ਵਿੱਚ ਲਿਜਾਇਆ ਜਾਂਦਾ ਹੈ, ਸਿਵਾਏ ਇਸਦੇ ਕਿ ਜੇਕਰ ਫੋਰੈਂਸਿਕ ਲੀਵ ਪੈਨਲ ਟ੍ਰਾਂਸਪੋਰਟ ਨੂੰ ਮੰਨਜ਼ੂਰੀ ਦਿੰਦਾ ਹੈ ਜਾਂ ਕਿਸੇ ਅਧਿਕਾਰਤ ਸੰਸਥਾ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ
- ਤੁਹਾਡਾ ਮਨੋਵਿਗਿਆਨੀ ਜਾਂ ਮੁੱਖ ਮਨੋਵਿਗਿਆਨੀ ਤੁਹਾਨੂੰ ਕਿਸੇ ਹੋਰ ਨਿਰਧਾਰਤ ਮਾਨਸਿਕ ਸਿਹਤ ਸੇਵਾ ਵਿੱਚ ਲਿਜਾਣ ਲਈ ਨਿਰਦੇਸ਼ ਦਿੰਦਾ ਹੈ
- Forensicare (Victorian Institute of Forensic Mental Health) (ਵਿਕਟੋਰੀਅਨ ਇੰਸਟੀਚਿਊਟ ਆਫ਼ ਫੋਰੈਂਸਿਕ ਮੈਂਟਲ ਹੈਲਥ) ਮਾਨਸਿਕ ਸਿਹਤ ਟ੍ਰਿਬਿਊਨਲ ਨੂੰ ਇੱਕ ਸਖ਼ਤ ਨਿਗਰਾਨੀ ਵਾਲੇ ਨਿਗਰਾਨੀ ਆਦੇਸ਼ ਦੇਣ ਲਈ ਅਰਜ਼ੀ ਦਿੰਦਾ ਹੈ, ਜੇਕਰ ਅਤੇ ਜਦੋਂ ਇਹ ਆਦੇਸ਼ ਦਿੱਤਾ ਜਾਂਦਾ ਹੈ।
IMHA ਜਾਣਕਾਰੀ ਸ਼ੀਟ (ਔਪਟ-ਆਊਟ ਫਾਰਮ) ਡਾਊਨਲੋਡ ਕਰੋ
IMHA ਜਾਣਕਾਰੀ ਸ਼ੀਟ (ਔਪਟ-ਆਊਟ ਫਾਰਮ)
IMHA ਪੋਸਟਕਾਰਡ ਡਾਊਨਲੋਡ ਕਰੋ
IMHA ਨਾਲ ਕਿਵੇਂ ਸੰਪਰਕ ਕਰਨਾ ਹੈ ਅਤੇ ਹੋਰ ਪਤਾ ਲਗਾਉਣਾ ਹੈ
- contact@imha.vic.gov.au 'ਤੇ ਈ-ਮੇਲ ਭੇਜੋ।
- IMHA ਫ਼ੋਨ ਲਾਈਨ 1300 947 820 'ਤੇ ਫ਼ੋਨ ਕਰੋ, ਜਿਸ ਨੂੰ IMHA ਵਕੀਲਾਂ ਦੁਆਰਾ ਹਫ਼ਤੇ ਦੇ ਸੱਤ ਦਿਨ ਸਵੇਰੇ 9.30 - ਸ਼ਾਮ 4.30 ਵਜੇ ਤੱਕ ਦੇਖਿਆ ਜਾਂਦਾ ਹੈ (ਸਰਕਾਰੀ ਛੁੱਟੀਆਂ ਨੂੰ ਛੱਡ ਕੇ) । ਤੁਸੀਂ ਸਾਡੇ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰ ਸਕਦੇ ਹੋ।
- ਆਪਣੇ ਅਧਿਕਾਰਾਂ ਬਾਰੇ ਰਿਕਾਰਡ ਕੀਤੀ ਜਾਣਕਰੀ ਸੁਣਨ ਲਈ IMHA ਰਾਈਟਸ ਲਾਈਨ ਨੂੰ 1800 959 353 'ਤੇ ਫ਼ੋਨ ਕਰੋ।
- ਸਾਡੇ ਨਾਲ ਸੰਪਰਕ ਕਰਨ ਬਾਰੇ ਹੋਰ ਜਾਣੋ।
- ਮਾਨਸਿਕ ਸਿਹਤ ਸੇਵਾ ਪ੍ਰਦਾਤਾ, ਦੇਖਭਾਲ ਕਰਨ ਵਾਲੇ ਜਾਂ ਹੋਰ ਸਹਾਇਤਾ ਵਿਅਕਤੀ ਨੂੰ IMHA ਨਾਲ ਸੰਪਰਕ ਕਰਨ ਵਿੱਚ ਸਹਾਇਤਾ ਕਰਨ ਲਈ ਕਹੋ
- ਜੇਕਰ ਤੁਸੀਂ IMHA ਬਾਰੇ ਫੀਡਬੈਕ ਦੇਣਾ ਜਾਂ ਸ਼ਿਕਾਇਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਸ਼ਿਕਾਇਤਾਂ ਅਤੇ ਫੀਡਬੈਕ ਬਾਰੇ ਹੋਰ ਜਾਣੋ।
More information
Updated